MyFactor ਤਕਨਾਲੋਜੀ
MyFactor Portal
ਇਨਵੌਇਸ, ਕਾਗਜ਼, ਕ੍ਰੈਡਿਟ ਚੈੱਕ ਅਤੇ ਰਿਪੋਰਟਾਂ
Portal ਵਿੱਚ ਤੁਸੀਂ ਹਰ ਇਨਵੌਇਸ ਦੀ ਸਥਿਤੀ ਰੀਅਲ ਟਾਈਮ ਵਿੱਚ ਦੇਖਦੇ ਹੋ ਅਤੇ ਨਵਾਂ ਕੰਮ ਲੈਣ ਤੋਂ ਪਹਿਲਾਂ ਬ੍ਰੋਕਰਾਂ ਦੇ ਕ੍ਰੈਡਿਟ ਚੈੱਕ ਕਰਦੇ ਹੋ, ਅਤੇ ਮਨਜ਼ੂਰ ਹੋਏ ਫੰਡ ਸਿੱਧੇ ਤੁਹਾਡੇ MyFactor Wallet ਵਿੱਚ ਜਾ ਸਕਦੇ ਹਨ।

ਤੁਹਾਡਾ ਪੂਰਾ ਖਾਤਾ ਇੱਕੋ ਸਕ੍ਰੀਨ ’ਤੇ
MyFactor Portal ਉਹ ਥਾਂ ਹੈ ਜਿੱਥੋਂ ਤੁਸੀਂ ਕੰਪਿਊਟਰ ’ਤੇ ਆਪਣਾ ਫੈਕਟਰਿੰਗ ਖਾਤਾ ਚਲਾਉਂਦੇ ਹੋ। ਇਨਵੌਇਸ ਭੇਜੋ, ਦੇਖੋ ਕਿ ਹਰ ਪੇਮੈਂਟ ਕਿੱਥੇ ਪਹੁੰਚੀ ਹੈ, ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰੋ ਅਤੇ ਉਹ ਰਿਪੋਰਟਾਂ ਕੱਢੋ ਜੋ ਤੁਹਾਡਾ ਅਕਾਊਂਟੈਂਟ ਮੰਗਦਾ ਹੈ। ਇਹ MyFactor App ਅਤੇ MyFactor TMS ਵਾਲਾ ਹੀ ਖਾਤਾ ਅਤੇ ਉਹੀ ਲੌਗਇਨ ਹੈ।
Portal ਵਿੱਚ ਰੋਜ਼ਾਨਾ ਕੰਮ
- ਇਨਵੌਇਸ, ਰੇਟ ਕਨਫਰਮੇਸ਼ਨ ਅਤੇ POD ਇਕੱਠੇ ਅੱਪਲੋਡ ਕਰੋ
- ਹਰ ਇਨਵੌਇਸ ਨੂੰ ਭੇਜੇ ਜਾਣ ਤੋਂ ਵੈਰੀਫਾਈ ਅਤੇ ਫੰਡ ਹੋਣ ਤੱਕ ਟਰੈਕ ਕਰੋ
- ਲੋਡ ਲੈਣ ਤੋਂ ਪਹਿਲਾਂ ਬ੍ਰੋਕਰਾਂ ਅਤੇ ਸ਼ਿੱਪਰਾਂ ਦੇ ਕ੍ਰੈਡਿਟ ਚੈੱਕ ਕਰੋ
- ਮਨਜ਼ੂਰ ਫੰਡ ਆਪਣੇ ਬੈਂਕ ਜਾਂ MyFactor Wallet ਵਿੱਚ ਭੇਜੋ
- ਕਿਸੇ ਖ਼ਾਸ ਇਨਵੌਇਸ ਬਾਰੇ ਆਪਣੀ ਅਕਾਊਂਟ ਟੀਮ ਨੂੰ ਮੈਸੇਜ ਕਰੋ
ਰਿਪੋਰਟਾਂ ਜੋ ਤੁਸੀਂ ਕਦੇ ਵੀ ਕੱਢ ਸਕਦੇ ਹੋ
ਇਨਵੌਇਸ ਸਟੇਟਸ ਅਤੇ ਫੰਡਿੰਗ ਹਿਸਟਰੀ
ਤੁਹਾਡੀ ਭੇਜੀ ਹਰ ਇਨਵੌਇਸ, ਉਸਦਾ ਸਟੇਟਸ, ਅਤੇ ਕਦੋਂ ਤੇ ਕਿੰਨੀ ਫੰਡਿੰਗ ਹੋਈ।
ਰਿਜ਼ਰਵ / ਬੈਲੈਂਸ ਰਿਪੋਰਟ
ਰਿਜ਼ਰਵ ਵਿੱਚ ਕੀ ਰੱਖਿਆ ਹੈ ਅਤੇ ਤੁਹਾਨੂੰ ਕੀ ਜਾਰੀ ਹੋ ਚੁੱਕਾ ਹੈ।
ਬ੍ਰੋਕਰ ਜਾਂ ਗਾਹਕ ਮੁਤਾਬਕ A/R ਏਜਿੰਗ
ਕਿਸਨੇ ਤੁਹਾਡਾ ਕਿੰਨਾ ਦੇਣਾ ਹੈ, ਅਤੇ ਕਦੋਂ ਤੋਂ ਬਕਾਇਆ ਹੈ।
ਪੇਮੈਂਟ ਅਤੇ ਰੈਮਿਟੈਂਸ ਹਿਸਟਰੀ
ਤੁਹਾਡੇ ਬ੍ਰੋਕਰਾਂ ਜਾਂ ਗਾਹਕਾਂ ਤੋਂ ਆਈ ਹਰ ਪੇਮੈਂਟ ਅਤੇ ਉਹ ਕਿਵੇਂ ਲਾਗੂ ਹੋਈ।
ਕੰਪਿਊਟਰ ਜਾਂ ਫ਼ੋਨ, ਖਾਤਾ ਉਹੀ
Portal ਵਿਚਲੀ ਹਰ ਚੀਜ਼ MyFactor App ਵਿੱਚ ਵੀ ਹੈ। ਜੋ ਸਾਹਮਣੇ ਹੈ, ਉਹੀ ਵਰਤੋ।